ਹਰ ਪੀੜ੍ਹੀ ਲਈ ਸਦੀਵੀ ਮਹੱਤਵ ਵਾਲੀਆਂ ਕਿਤਾਬਾਂ ਦੀ ਖੋਜ ਕਰੋ।
-
ਸ਼ਹੀਦਨਾਮਾ: ਆਲੋਅਰਖ ਦੇ ਸ਼ਹੀਦ
₹120.00ਸ਼ਹੀਦਨਾਮਾ: ਆਲੋਅਰਖ ਦੇ ਸ਼ਹੀਦ ਕਿਤਾਬ ਸਿੱਖ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਗਈ ਹੈ। ਸ਼ਹੀਦਨਾਮਾ ਆਲੋਅਰਖ ਦੇ ਸ਼ਹੀਦ ਕਿਤਾਬ ਵਿਚ ਪਿੰਡ ਆਲੋਅਰਖ ਦੇ ਸ਼ਹੀਦਾਂ ਦੀਆਂ ਜੀਵਨੀਆਂ ਹਨ ਜਿਹਨਾ ਨੇ ਘੱਲੂਘਾਰਾ ਜੂਨ 1984 ਤੋਂ ਬਾਅਦ ਚੱਲੇ ਸਿੱਖ ਸੰਗਰਾਮ ਵਿਚ ਆਪਣੇ ਜੀਵਨ ਲੇਖੇ ਲਗਾਏ ਅਤੇ ਸ਼ਹੀਦ ਦਾ ਰੁਤਬਾ ਹਾਸਿਲ ਕੀਤਾ। ਇਹ ਕਿਤਾਬ ਹਾਲੀਆਂ ਸਿੱਖ ਇਤਿਹਾਸ ਨੂੰ ਸਾਂਭਣ ਦਾ ਇਕ ਸੁਚੱਜਾ ਉਪਰਾਲਾ ਹੈ। ਇਹ ਕਿਤਾਬ ਸ਼ਹੀਦਨਾਮਾ ਕਿਤਾਬ ਲੜੀ ਤਹਿਤ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਗਈ ਪਹਿਲੀ ਕਿਤਾਬ ਹੈ।
ਲੇਖਕ: ਮਲਕੀਤ ਸਿੰਘ ਭਵਾਨੀਗੜ੍ਹ
ਪੰਨੇ:ISBN:
-
ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ (1604 ਈ. – 1863 ਈ.)
₹895.00ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ (1604 ਈ. – 1863 ਈ.) ਡਾ. ਸਵਰਨ ਸਿੰਘ ਦੀ ਖੋਜ-ਆਧਾਰਿਤ ਪੁਸਤਕ ਹੈ, ਜਿਸ ਵਿੱਚ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਿਤ ਤਿੰਨ ਸਦੀਆਂ ਦੇ ਇਤਿਹਾਸਕ ਅਤੇ ਸਾਹਿਤਕ ਸਰੋਤਾਂ ਦਾ ਕਾਲ-ਕ੍ਰਮ ਅਨੁਸਾਰ ਅਧਿਐਨ ਕੀਤਾ ਗਿਆ ਹੈ। ਦੁਰਲੱਭ ਹੱਥ-ਲਿਖਤਾਂ ਅਤੇ ਰਚਨਾਵਾਂ ਦੇ ਆਧਾਰ ‘ਤੇ ਤਿਆਰ ਕੀਤੀ ਇਹ ਪੁਸਤਕ ਸ੍ਰੀ ਅੰਮ੍ਰਿਤਸਰ ਦੇ ਇਤਿਹਾਸ, ਸਿੱਖ ਆਸਥਾ ਅਤੇ ਸਾਹਿਤਕ ਵਿਰਾਸਤ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਸੰਦਰਭ-ਗ੍ਰੰਥ ਹੈ।
ਲੇਖਕ: ਡਾ. ਸਵਰਨ ਸਿੰਘ
ਪੰਨੇ: 552ISBN: 81-7205-717-2
-
-4%
ਖਾਲਿਸਤਾਨ ਵਿਰੁੱਧ ਸਾਜ਼ਿਸ਼
Original price was: ₹620.00.₹595.00Current price is: ₹595.00.ਭਾਰਤੀ ਖੂਫੀਆ ਏਜੰਸੀ ਰਾਅ ਦੇ ਸੇਵਾਮੁਤਕ (ਰਿਟਾਇਰਡ) ਅਧਿਕਾਰੀ ਜੀ. ਬੀ. ਸਿੰਘ ਨੇ ਆਪਣੀ ਕਿਤਾਬ ਖ਼ਾਲਿਸਤਾਨ ਦੀ ਸਾਜ਼ਿਸ਼ 1980-90ਵਿਆਂ ਵਿਚ ਚੱਲੇ ਖਾਲਿਸਤਾਨ ਦੇ ਸੰਘਰਸ਼ ਨੂੰ ਇਕ ਸਾਜਿਸ਼ ਕਰਾਰ ਦਿੱਤਾ ਹੈ। ਪੰਥ ਸੇਵਕ ਸੰਗਰਾਮੀ ਸ਼ਖ਼ਸੀਅਤ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਉਸ ਦਾ ਕਿਤਾਬ ਦਾ ਜਵਾਬ ਦੇਣ ਲਈ ਇਹ ਕਿਤਾਬ ਲਿਖੀ ਗਈ ਹੈ ਜਿਸ ਦਾ ਸਿਰਲੇਖ ਖ਼ਾਲਿਸਤਾਨ ਦੀ ਸਾਜ਼ਿਸ਼ ਕਿਤਾਬ ਰੱਖਿਆ ਹੈ।
ਲੇਖਕ: ਨਰਾਇਣ ਸਿੰਘ ਚੌੜਾ
ਜਿਲਦ: ਪੱਕੀ ਜਿਲਦ
ਪੰਨੇ:ISBN: 9789359963099
-
ਖੁਲ੍ਹੇ ਲੇਖ | Khule Lekh (ਪ੍ਰੋ. ਪੂਰਨ ਸਿੰਘ)
₹200.00‘ਖੁੱਲ੍ਹੇ ਲੇਖ’ ਪ੍ਰੋ. ਪੂਰਨ ਸਿੰਘ ਜੀ ਦੇ 17 ਚੁਣੇ ਹੋਏ ਲੇਖਾਂ ਦਾ ਸੰਗ੍ਰਹਿ ਹੈ। ਤੁਸੀਂ ਇਸ ਪੁਸਤਕ ਨੂੰ ਵਿਰਾਸਤ ਬੁੱਕਸ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਸਾਨੀ ਨਾਲ ਮੰਗਵਾ ਸਕਦੇ ਹੋ।
-
ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
₹400.00ਲੇਖਕ: ਮਲਕੀਤ ਸਿੰਘ ਭਵਾਨੀਗੜ੍ਹ
ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ ਬਾਕੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ ਮਿਲ ਰਹੀ। ਇਸ ਕਿਤਾਬ ਵਿਚ ਉਨ੍ਹਾਂ ਬਾਕੀ ਦੇ ਗੁਰਦੁਆਰਾ ਸਾਹਿਬਾਨ ਬਾਰੇ ਸ. ਮਲਕੀਤ ਸਿੰਘ ਭਵਾਨੀਗੜ੍ਹ ਨੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਤ ਜਾਣਕਾਰੀ ਇਕੱਤਰ ਕਰ ਕੇ ਸ਼ਾਮਿਲ ਕੀਤੀ ਹੈ ਜਿਨ੍ਹਾਂ ਉੱਤੇ ਇੰਡੀਆ ਦੀ ਫੌਜ ਵਲੋਂ ਹਮਲਾ ਕੀਤਾ ਗਿਆ ਸੀ।
-
ਜੀਵਨੀ: ਪੂਰਨ ਸਿੰਘ ਦੀਆਂ ਕੁਝ ਯਾਦਾਂ
₹350.00ਪ੍ਰੋ. ਪੂਰਨ ਸਿੰਘ ਜੀ ਦੇ ਜੀਵਨ, ਸ਼ਖ਼ਸੀਅਤ ਅਤੇ ਸਾਹਿਤਕ ਯੋਗਦਾਨ ਨੂੰ ਇਸ ਵਿਲੱਖਣ ਯਾਦਾਂ ਅਤੇ ਸੰਸਮਰਣਾਂ ਦੇ ਸੰਗ੍ਰਹਿ ਰਾਹੀਂ ਜਾਣੋ। ਪੰਜਾਬੀ ਸਾਹਿਤ, ਸਿੱਖ ਚਿੰਤਨ ਅਤੇ ਪੰਜਾਬ ਦੇ ਮਹਾਨ ਸਾਹਿਤਕਾਰਾਂ ਵਿੱਚੋਂ ਇੱਕ ਦੀ ਪ੍ਰੇਰਣਾਦਾਇਕ ਵਿਰਾਸਤ ਨੂੰ ਸਮਝਣ ਦੇ ਇੱਛੁਕ ਹਰ ਪਾਠਕ ਲਈ ਇਹ ਪੁਸਤਕ ਲਾਜ਼ਮੀ ਪੜ੍ਹਨਯੋਗ ਹੈ। ਇਹ ਕਿਤਾਬ ਪ੍ਰੋ. ਪੂਰਨ ਸਿੰਘ ਦੀ ਧਰਮ ਪਤਨੀ ਬੀਬੀ ਮਾਇਆ ਦੇਵੀ ਪੂਰਨ ਸਿੰਘ ਵੱਲੋਂ ਪ੍ਰੋਫੈਸਰ ਸਾਹਿਬ ਦੀਆਂ ਲਿਖੀਆਂ ਗਈਆਂ ਯਾਦਾਂ ਉੱਤੇ ਅਧਾਰਤ ਇਕ ਅਨਮੋਲ ਕਿਤਾਬ ਹੈ।
-
ਪ੍ਰਾਚੀਨ ਸੌ ਸਾਖੀ | ਪਿਆਰਾ ਸਿੰਘ ਪਦਮ
₹250.00ਪ੍ਰਾਚੀਨ ਸੌ ਸਾਖੀ ਪ੍ਰੋ. ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਸੌ ਸਾਖੀ ਦਾ ਮਹੱਤਵਪੂਰਨ ਸੰਸਕਰਣ ਹੈ। ਸਿੱਖ ਇਤਿਹਾਸ, ਪ੍ਰਾਚੀਨ ਸਿੱਖ ਸਾਹਿਤ ਅਤੇ ਪੰਥਕ ਪਰੰਪਰਾਵਾਂ ਨੂੰ ਸਮਝਣ ਦੇ ਇੱਛੁਕ ਪਾਠਕਾਂ ਲਈ ਇਹ ਇੱਕ ਉਪਯੋਗੀ ਸੰਦਰਭ-ਗ੍ਰੰਥ ਹੈ।
-
ਪ੍ਰਾਚੀਨ ਪੰਥ ਪ੍ਰਕਾਸ਼ | ਭਾਈ ਰਤਨ ਸਿੰਘ ਭੰਗੂ
₹360.00ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਦੀ ਮਹੱਤਵਪੂਰਨ ਇਤਿਹਾਸਕ ਰਚਨਾ ਹੈ, ਜਿਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ ਕੀਤਾ ਹੈ। ਇਸ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਮਿਸਲਾਂ ਦੀ ਸਥਾਪਨਾ ਤੱਕ ਦਾ ਇਤਿਹਾਸ ਦਰਜ ਹੈ। ਸਿੱਖ ਇਤਿਹਾਸ, ਗੁਰਮਤਿ ਸਾਹਿਤ ਅਤੇ ਖੋਜ ਦੇ ਇੱਛੁਕ ਪਾਠਕਾਂ ਲਈ ਇਹ ਇੱਕ ਅਹਿਮ ਸੰਦਰਭ-ਪੁਸਤਕ ਹੈ।
-
ਵਿਦਰੋਹੀ ਸੰਤ: ਭਾਈ ਮਹਾਰਾਜ ਸਿੰਘ
₹250.00ਵਿਦਰੋਹੀ ਸੰਤ: ਭਾਈ ਮਹਾਰਾਜ ਸਿੰਘ ਸੁੱਚਾ ਸਿੰਘ ਰੰਧਾਵਾ ਦਾ ਲਿਖਿਆ ਪੰਜਾਬੀ ਇਤਿਹਾਸਕ ਨਾਵਲ ਹੈ। ਇਹ ਕਿਤਾਬ ਭਾਈ ਮਹਾਰਾਜ ਸਿੰਘ ਦੇ ਜੀਵਨ, ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਉਨ੍ਹਾਂ ਦੇ ਸੰਘਰਸ਼, ਅੰਗਰੇਜ਼ੀ ਹਕੂਮਤ ਵਿਰੁੱਧ ਵਿਰੋਧ ਅਤੇ ਪੰਜਾਬ ਦੀ ਅਣਖ ਨੂੰ ਬਚਾਉਣ ਦੀ ਗਾਥਾ ਨੂੰ ਸਾਹਿਤਕ ਰੂਪ ਵਿੱਚ ਪੇਸ਼ ਕਰਦੀ ਹੈ। ਇਤਿਹਾਸ ਅਤੇ ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਇਹ ਇੱਕ ਪੜ੍ਹਨਯੋਗ ਰਚਨਾ ਹੈ।
ਸਫੇ: 128
ISBN: 81-7205-723-7